Wednesday, January 6, 2010

sikhsidhant

watchout a new website www.sikhsidhant.com.
(this request is from dr. narinder nirchhal, punjabi lecturer, govt. sen. sec. school, sheramajra, patiala, punjab, india.)
ਆਤਮਾ ਅਮਰ ਹੈ, ਇਹ ਮਰਦੀ ਨਹੀਂ, ਇਕ ਚੋਲਾ ਉਤਾਰਦੀ ਹੈ ਦੂਜਾ ਧਾਰਨ ਕਰ ਲੈਂਦੀ ਹੈ। ਇਸ ਸਾਈਟ ਦੀ ਜਨਮ ਕਹਾਣੀ ਵੀ ਕੁਝ ਇਸੇ ਤਰ੍ਹਾਂ ਦੀ ਹੈ, ਜਿਵੇਂ ਹੀ ਮੈਂ ਇਕ ਵੈਬ-ਸਾਈਟ ਤੋਂ ਟੁੱਟਿਆ ਤਾਂ ਪ੍ਰਮਾਤਮਾ ਨੇ ਮੈਨੂੰ ਇਸ ਸਾਈਟ ਨਾਲ ਜੋੜ ਦਿਤਾ। ਇਕ ਸਾਈਟ ਤੋਂ ਮੈਂ ਮਰਿਆ ਤੇ ਦੂਜੀ ਵਿਚ�ਮੈਂ ਜਿਉ ਪਿਆ। ਇਹੋ ਹੈ ਮਰਣ-ਜੀਣ ਦਾ ਸਾਈਕਲ। ਕੀ ਤੁਸੀਂ ਇਸ ਨੂੰ ਮੰਨਦੇ ਹੋ! ਆਪਣੇ ਵਿਚਾਰ ਜਰੂਰ ਲਿਖ ਭੇਜਣਾ।

ਹੁਣ ਸੁਣੋ ਇਕ ਕਵਿਤਾ

ਹਜ਼ਾਰਾਂ ਸਾਈਟਾਂ ਹਨ

ਹਜ਼ਾਰਾਂ ਮਸਲੇ ਹਨ

ਹਜ਼ਾਰਾਂ ਲੜਾਈਆਂ ਹਨ

ਹਜ਼ਾਰਾਂ ਰੋਲ਼ੇ ਰੱਪੇ ਹਨ

ਸਿਖ ਸਿਧਾਂਤ ਅਜਿਹੀ ਸਾਈਟ ਹੈ

ਜਿਥੇ

ਪਿਆਰ ਹੈ

ਪ੍ਰੇਮ ਹੈ

ਆਦਰ ਹੈ

ਸ਼ਾਂਤੀ ਹੈ

ਜਿਥੇ ਅਸੀ ਸਿੱਖਣਾ ਹੈ

ਧਰਮ ਕੀ ?

ਸਿਧਾਂਤ ਕੀ ?

ਸਾਡਾ ਇਥੇ ਆਉਣ ਦਾ ਮਨੋਰਥ ਕੀ?

ਦੂਜਿਆਂ ਨੂੰ ਕਿਵੇਂ ਸੁਖ ਦਈਏ?

ਮਾਇਆ ਤੋਂ ਕਿਵੇਂ ਬਚਾ ਕਰੀਏ?

ਇਹ ਕਾਇਨਾਤ ਕਿਵੇਂ ਮੇਰੀ ਹੋ ਸਕਦੀ ਹੈ?

ਮੈਂ ਸਭ ਕਾਸੇ ਵਿਚ ਕਿਵੇਂ ਸਮਾ ਸਕਦਾ ਹਾਂ?

ਇਹੋ ਜਿਹੇ ਸਵਾਲ ਜਾਂ ਜਵਾਬ

ਜੇ ਤੁਹਾਡੇ ਜਿਹਨ ਵਿਚ ਵੀ ਹਨ

ਤਾਂ ਆਓ

ਹੱਥ ਵਧਾਓ

ਇਕ ਤੋਂ ਦੋ, ਦੋ ਤੋਂ ਚਾਰ, ਚਾਰ ਤੋਂ ਅੱਠ ਹਥ ਬਣਨਗੇ

ਜਦ ਇਹ ਸਾਰੇ ਹੱਥ ਉਸ ਪ੍ਰਭੂ ਵਲ ਉੱਠਣਗੇ

ਦੁਆ ਮੰਗਣਗੇ

ਰੱਬਾ!

ਅਸੀਂ ਹੁਣ ਮਿਲ ਹੀ ਗਏ ਹਾਂ

ਇਹ ਮਿਲਨ ਅਜਿਹਾ ਹੋਵੇ

ਜਿਸ ਨਿਘ ਵਿਚ ਉਸ ਦੀ ਇਲਾਹੀ ਖ਼ੁਸ਼ਬੋ ਹੋਵੇ

ਉਸ ਦੀ ਅਲੌਕਿਕ ਖ਼ੁਸ਼ਬੋ ਵਿਚ ਅਸੀਂ ਖਿੜੇ ਰਹੀਏ

ਇਸ ਲਈ ਦੇਰ ਨਾ ਕਰੋ

ਕਲਮ ਚੁੱਕੋ

ਲਿਖੋ ਆਪਣੇ ਜਿੰਦਗੀ ਦੀਆਂ ਘਟਨਾਵਾਂ ਨੂੰ

ਜਿਨ੍ਹਾਂ ਘਟਨਾਵਾਂ ਵਿਚ ਉਸ ਦੀ ਝਲਕ ਹੋਵੇ

ਤੁਹਾਡੇ ਸੋਹਣੇ ਤਜਰਬਿਆਂ ਨਾਲ

ਇਹ ਸਾਈਟ ਸਿਖ ਸਿਧਾਂਤ

ਖਿੱਲ ਉੱਠੇਗੀ

ਆਨੰਦਿਤ ਹੋਵੇਗੀ

ਉਸ ਵਿਚ ਇਕ ਸਿਖ ਹੋਵੇਗੀ

ਸਿਧਾਂਤ ਹੋਵੇਗਾ

ਸਾਡੇ ਸਭਨਾ ਲਈ

ਤੁਸੀਂ ਇਸ ਸਾਈਟ ਤੇ ਆਪਣੇ ਲੇਖ ਪੰਜਾਬੀ ਜਾਂ ਅੰਗ੍ਰੇਜੀ ਵਿਚ ਹੇਠ ਲਿਖੇ ਮੇਲ ਐਡਰੈਸ ਤੇ ਭੇਜ ਸਕਦੇ ਹੋ:

sikhsidhant@yahoo.com

ਸੰਪਾਦਕ:

ਤਰਲੋਚਨ ਸਿੰਘ(ਫਿਜਿਕਸ)

ਐਸੋਸੀਏਟ ਪ੍ਰੋਫੈਸਰ

ਖਾਲਸਾ ਕਾਲਜ

ਪਟਿਆਲਾ